ਗੀਤਸਾਥੋਂ ਰੁਸ ਗਏ, ਖੁਸ਼ੀਆਂ ਤੇ ਹਾਸੇ।ਜਿਸ ਦਿਨ ਤੋੰ ਸੱਜਣ ਹੋਏ ਪਾਸੇ।ਗਮਾਂ ਦੇ ਨਾਲ ਹੋਈ ਦੋਸਤੀ....ਕੌੜੇ ਹੋ ਗਏ ,ਚਾਵਾਂ ਦੇ ਪਤਾਸੇ ।ਸਾਡੇ ਨੈਣਾਂ ਵਿਚ,ਵਸਦੇ ਚਮਾਸੇ।ਗਮਾਂ ਦੇ ਨਾਲ ਹੋਈ ਦੋਸਤੀ....ਸਾਥੋਂ ਰੁਸਉਹਦਾ ਆਉਣਾ ਸਾਡੀ ਈਦ,ਉਹਦਾ ਜਾਣਾ ਕਾਲੀ ਰਾਤ ।ਅਸੀਂ ਕਰਦੇ ਹਾਂ ਤਾਰਿਆਂ ਦੇ ਨਾਲ ਗਲਬਾਤ ।ਏਸ ਰਾਤ ਦੀ ਨਾ ਹੋਣੀ,ਹੁਣ ਕੋਈ ਪ੍ਰਭਾਤ ਕੋਈ ਵੈਦ ਨਾ ਦਵਾਵੇ,ਏਸ ਰੋਗ ਤੋੰ ਨਿਜਾਤ।ਰਹਿ ਗਏ ਦਿਲਾਂ ਵਿੱਚ ਦਿਲਾਂ ਦੇ ਖੁਲਾਸੇ।ਦੁਖ ਵਧੀ ਜਾਵੇ,ਹੋਕੇ ਤੋਲੇ ਮਾਸੇ।ਗਮਾਂ ਦੇ ਨਾਲ ਹੌਈ ਦੋਸਤੀ..ਸਾਥੋਂ ਰੁਸ ਗਏ.....ਨਿੱਖਰੀ ਸਵੇਰ ਜੇਹੀ ,ਖਿੜਿਆ ਗੁਲਾਬ ਸੀ।ਪਰੀਆਂ ਤੋੰ ਸੋਹਣਾ ਉਹਦਾ ਰੂਪ ਤੇ ਸ਼ਬਾਬ ਸੀ।ਮੇਰਾ ਦਿਲ ਓਹਦੇ ਅੱਗੇ ਖੁੱਲੀ ਹੋਈ ਕਿਤਾਬ ਸੀ ।ਸਾਰਿਆਂ ਸਵਾਲਾਂ ਦਾ ਉਹ ਇਕੋ ਹੀ ਜਬਾਬ ਸੀ।ਅਸੀਂ ਵਿਛੜੇ ਤੇ ਹੋ ਗਏ ਨਰਾਸੇ।'ਰਾਜਪੁਰੀ' ਹੁਣ ਦੇ ਨਾ ਦਲਾਸੇ ।ਗਮਾਂ ਦੇ ਨਾਲ ਹੋਈ ਦੋਸਤੀ----ਸਾਥੋਂ ਰੁਸ ਗਏ ਖੁਸ਼ੀਆਂ ਤੇ ਹਾਸੇ।ਜਿਸ ਦਿਨ ਤੋਂ ਸੱਜਣ ਹੋਏ ਪਾਸੇ।ਗਮਾਂ ਦੇ ਨਾਲ ਹੋਈ ਦੋਸਤੀ..... .......ਰੂਪਸਿੰਘ ਰਾਜਪੁਰੀ 9928331870


0 Comments:
Post a Comment
Subscribe to Post Comments [Atom]
<< Home